ਪੰਜਾਬੀ

ਵਿਸ਼ਵਾਸ / ਸਾਡੇ ਬਾਰੇ

ਸਾਡੇ ਸਾਰੇ ਵਿਸ਼ਵਾਸਾਂ ਦੀ ਬੁਨਿਆਦ ਬਾਈਬਲ ਹੈ, ਪਰਮੇਸਰ ਦਾ ਪ੍ਰੇਰਿਤ ਬਚਨ।


  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮਾਤਮਾ ਸੰਸਾਰ ਦਾ ਸਿਰਜਣਹਾਰ ਹੈ। ਉਹ ਪਿਆਰ ਕਰਨ ਵਾਲਾ ਪਰਮੇਸਰ ਹੈ ਜੋ ਸਾਰੀਆ ਚੀਜ਼ਾਂ ਉੱਤੇ ਰਾਜ ਕਰਦਾ ਹੈ।

  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਪਾਪਾਂ ਅਤੇ ਪਰਮੇਸਰ ਦੇ ਵਿਰੁੱਧ ਬਗਾਵਤ ਦੇ ਕਾਰਨ, ਅਸੀਂ ਇੱਕ ਡਿੱਗੀ ਹੋਈ ਦੁਨੀਆਂ ਵਿੱਚ ਰਹਿੰਦੇ ਹਾਂ ਅਤੇ ਪਰਮੇਸਰ ਦੁਆਰਾ ਰੱਦ ਕੀਤੇ ਜਾਣ ਦੇ ਹੱਕਦਾਰ ਹਾਂ।

  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਪਾਪ ਦੇ ਕਾਰਨ ਸੰਸਾਰ ਤੋਂ ਮੂੰਹ ਨਹੀਂ ਮੋੜਿਆ ਹੈ, ਪਰ ਇਸ ਦੀ ਬਜਾਏ ਮੁਕਤੀ ਦੀ ਇੱਕ ਯੋਜਨਾ ਤਿਆਰ ਕਰ ਰਿਹਾ ਹੈ ਜੋ ਸਾਨੂੰ ਉਸ ਨਾਲ ਮਿਲਾ ਦੇਵੇਗਾ।

  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਮੁਕਤੀ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਮਿਲਦੀ ਹੈ। ਉਸਨੇ ਸਾਡੇ ਪਾਪਾਂ ਦਾ ਪ੍ਰਾਸਚਿਤ ਆਪਣੇ ਉੱਤੇ ਲਿਆ, ਅਤੇ ਸਲੀਬ ਉੱਤੇ ਆਪਣੇ ਬਲੀਦਾਨ ਦੁਆਰਾ ਸਾਡੇ ਪਾਪਾਂ ਦੀ ਭਿਆਨਕ ਸਜਾ ਨੂੰ ਚੁੱਕਿਆ।

  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਨੂੰ ਸਾਡੇ ਪਾਪਾਂ ਤੋਂ ਤੋਬਾ ਕਰਨ ਅਤੇ ਯਿਸੂ ਵੱਲ ਮੁੜਨ ਲਈ ਬੁਲਾਇਆ ਗਿਆ ਹੈ। ਉਹ ਇਕੱਲਾ ਹੀ ਸਾਨੂੰ ਬਚਾਉਂਦਾ ਹੈ ਅਤੇ ਫਿਰ ਸਾਨੂੰ ਧੰਨਵਾਦ ਦੇ ਆਪਣੇ ਜੀਵਨ ਲਈ ਬੁਲਾ ਲੈਂਦਾ ਹੈ।

  • ਅਸੀਂ ਯਿਸੂ ਦੇ ਵਾਅਦੇ ਵਿੱਚ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਰੇ ਵਿਸ਼ਵਾਸ ਕਰਨ ਵਾਲਿਆਂ ਨੂੰ ਪਵਿੱਤਰ ਆਤਮਾ ਭੇਜੇਗਾ। ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਵਿਸ਼ਵਾਸ ਅਤੇ ਤੋਬਾ ਦਾ ਕੰਮ ਕਰਦਾ ਹੈ।

  • ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਇੱਕ ਸਥਾਨਕ, ਵਫ਼ਾਦਾਰ ਚਰਚ ਵਿੱਚ ਸ਼ਾਮਲ ਹੋਣ ਲਈ ਬੁਲਾਉਂਦਾ ਹੈ ਜਿੱਥੇ ਵਿਸ਼ਵਾਸੀ ਇਕੱਠੇ ਪਰਮੇਸਰ ਦੀ ਉਪਾਸਨਾ ਕਰ ਸਕਦੇ ਹਨ, ਅਤੇ ਜਿੱਥੇ ਉਹ ਪ੍ਰਚਾਰ ਅਤੇ ਬਪਤਿਸਮੇ ਅਤੇ ਪ੍ਰਭੂ ਦੇ ਭੋਜਨ (ਜਾਂ ਕਮਿਊਨੀਅਨ) ਦੁਆਰਾ ਪਰਮੇਸਰ ਦੇ ਬਚਨ ਨੂੰ ਸਾਂਝਾ ਕਰ ਸਕਦੇ ਹਨ।


ਇੱਕ ਸੁਧਾਰੇ ਹੋਏ ਚਰਚ ਦੇ ਰੂਪ ਵਿੱਚ ਅਸੀਂ ਹੇਠਾਂ ਦਿੱਤੇ 5 ਸਿਧਾਤਾਂ ਦੇ ਨਾਲ ਖੜੇ ਹਾਂ, ਜਿਸਨੂੰ ਕਈ ਵਾਰ "5 ਸੋਲਾਸ" ਕਿਹਾ ਜਾਂਦਾ ਹੈ:


  • ਇਕੱਲੇ ਸ਼ਬਦ ਦੁਆਰਾ - ਸੋਲਾ ਸ਼ਾਸਤਰ  Sola scriptura
    ਪਰਮੇਸਰ ਦਾ ਸ਼ਬਦ ਸਾਡੇ ਚਰਚ ਦੇ ਹਰ ਪਹਿਲੂ ਨੂੰ ਦੇਖਰੇਖ ਕਰਦਾ ਹੈ। ਸਾਡੇ ਚਰਚ ਦੇ ਸਾਰੇ ਸਿਧਾਂਤ ਅਤੇ ਸਿੱਖਿਆਵਾਂ ਬਾਈਬਲ ਤੋਂ ਪਰਮੇਸਰ ਦੇ ਪ੍ਰੇਰਿਤ ਬਚਨ ਵਜੋਂ ਆਉਣੀਆਂ ਚਾਹੀਦੀਆਂ ਹਨ। ਬਾਈਬਲ ਵਿਚ ਪਰਮੇਸਰ ਦੁਆਰਾ ਆਪਣੇ ਆਪ ਦਾ ਪ੍ਰਕਾਸ਼ ਅਤੇ ਯਿਸੂ ਮਸੀਹ ਦੁਆਰਾ ਮੁਕਤੀ ਦੀ ਉਸ ਦੀ ਯੋਜਨਾ ਸ਼ਾਮਲ ਹੈ।

  • ਇਕੱਲੇ ਵਿਸ਼ਵਾਸ ਦੁਆਰਾ - ਸੋਲਾ ਫਿਡ  Sola fide
    ਮੁਕਤੀ ਪਰਮੇਸਰ ਵੱਲੋਂ ਇੱਕ ਤੋਹਫ਼ਾ ਹੈ ਜੋ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਅਸੀ ਆਪਣੀ ਮੁਕਤੀ ਆਪ ਨਹੀ ਕਮਾ ਸਕਦੇ ਅਤੇ ਸਾਨੂੰ ਯਿਸੂ ਮਸੀਹ ਵੱਲ ਮੁੜਨਾ ਚਾਹੀਦਾ ਹੈ ਅਤੇ ਉਸ ਵਿੱਚ ਆਪਣਾ ਵਿਸ਼ਵਾਸ ਰੱਖਣਾ ਚਾਹੀਦਾ ਹੈ।

  • ਇਕੱਲੇ ਦੀ ਕਿਰਪਾ ਨਾਲ - ਸੋਲਾ ਕਿਰਪਾ  Sola gratia
    ਸਾਡੀ ਮੁਕਤੀ ਯਿਸੂ ਮਸੀਹ ਦੁਆਰਾ ਪ੍ਰਾਪਤ ਕੀਤੀ ਗਈ ਸੀ। ਅਸੀਂ ਆਪਣੇ ਕੰਮਾਂ ਦੁਆਰਾ ਪ੍ਰਮਾਤਮਾ ਦੀ ਕੋਈ ਮਿਹਰ ਨਹੀਂ ਕਮਾ ਸਕਦੇ, ਇਹ ਸਾਨੂੰ ਪਰਮਾਤਮਾ ਦੀ ਕਿਰਪਾ ਅਤੇ ਪਿਆਰ ਸਦਕਾ ਹੀ ਮਿਲਦਾ ਹੈ।

  • ਇਕੱਲੇ ਮਸੀਹ ਦੁਆਰਾ - ਸੋਲਾ ਕ੍ਰਿਸਟਸ  Sola Christus
    ਯਿਸੂ ਹੀ ਪਰਮੇਸਰ ਅਤੇ ਮਨੁੱਖ ਵਿਚਕਾਰ ਵਿਚੋਲਾ ਹੈ, ਅਤੇ ਮੁਕਤੀ ਦਾ ਇੱਕੋ ਇੱਕ ਰਸਤਾ ਹੈ।

  • ਪਰਮਾਤਮਾ ਦੀ ਮਹਿਮਾ - ਸੋਲਾ ਦੇਓ ਗਲੋਰੀਆ  Sola Deo gloria
    ਅਸੀ ਕੇਵਲ ਪਰਮਾਤਮਾ ਦੀ ਹੀ ਭਗਤੀ ਕਰਦੇ ਹਾਂ। ਕੋਈ ਵੀ ਵਿਅਕਤੀ ਜਾਂ ਪਰੰਪਰਾ ਉਸਦੇ ਰਾਹ ਵਿੱਚ ਖੜ੍ਹੀ ਨਹੀਂ ਹੋ ਸਕਦੀ, ਜਾਂ ਆਪਣੇ ਲਈ ਉਹ ਮਹਿਮਾ ਨਹੀ ਲੈ ਸਕਦੀ ਜੋ ਪਰਮੇਸਰ ਦੀ ਹੈ। ਸਾਰੀਆ ਵਡਿਆਈਆਂ ਅਤੇ ਮਹਿਮਾ ਉਸ ਦੇ ਲਈ ਹੈ।


Refuge Church is a member congregation of a federation of churches called “The Canadian & American Reformed Churches”. As do all of the other churches in this federation, we also adhere to the teachings found in these doctrinal standards:


ਵਿਸ਼ਵਾਸ:

  • ਰਸੂਲਾਂ ਦਾ ਧਰਮ:
    ਇਸ ਮੱਤ ਨੂੰ ਰਸੂਲਾਂ ਦਾ ਪੰਥ ਕਿਹਾ ਜਾਂਦਾ ਹੈ, ਇਸ ਲਈ ਨਹੀਂ ਕਿ ਇਹ ਰਸੂਲਾਂ ਦੁਆਰਾ ਖੁਦ ਲਿਖਿਆ ਗਿਆ ਸੀ, ਪਰ ਇਸ ਲਈ ਕਿਉਂਕਿ ਇਸ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸੰਖੇਪ ਵਰਨਣ ਹੈ।


  • ਐਸਨਾਸਿਸ ਦਾ ਧਰਮ:
    ਇਸ ਸਿਧਾਂਤ ਦਾ ਨਾਮ ਅਥਾਨੇਸੀਅਸ (293-373 ਈ.), ਦੇ ਨਾਮ ਉੱਤੇ ਰੱਖਿਆ ਗਿਆ ਹੈ, ਜੋ ਤ੍ਰਿਏਕ ਦੇ ਸਿਧਾਂਤ ਉੱਤੇ ਏਰੀਅਨ ਹਮਲਿਆਂ ਦੇ ਵਿਰੁੱਧ ਆਰਥੋਡਾਕਸ ਦਾ ਇੱਕ ਚੈਂਪੀਅਨ ਸੀ।


  • ਨਕਾਈਆ ਦਾ ਵਿਸ਼ਵਾਸ:
    ਨਕਾਈਆ ਕ੍ਰੀਡ, ਜਿਸ ਨੂੰ ਨਿਕਾਏਨੋ-ਕਾਂਸਟੈਂਟੀਨੋਪੋਲੀਟਨ ਕ੍ਰੀਡ ਵੀ ਕਿਹਾ ਜਾਂਦਾ ਹੈ, ਸ਼ੁਰੂਆਤੀ ਮਸੀਹੀ ਚਰਚ ਦੇ ਆਰਥੋਡਾਕਸ ਵਿਸ਼ਵਾਸ ਦਾ ਬਿਆਨ ਹੈ।


ਮਾਨਤਾਵਾਂ:


  • ਬੈਲਜਿਕ ਕਬੂਲਨਾਮਾ:
    ਕੈਨੇਡੀਅਨ ਰਿਫਾਰਮਡ ਚਰਚਾਂ ਦੇ ਸਿਧਾਂਤਕ ਮਾਪਦੰਡਾਂ ਵਿੱਚੋਂ ਪਹਿਲਾ ਸੱਚਾ ਮਸੀਹੀ ਕਬੂਲਨਾਮਾ ਹੈ। ਇਸਨੂੰ ਆਮ ਤੌਰ 'ਤੇ ਬੈਲਜਿਕ ਕਨਫੈਸ਼ਨ ਕਿਹਾ ਜਾਂਦਾ ਹੈ ਕਿਉਂਕਿ ਇਹਦੀ ਸੂਰੁਆਤ ਦੱਖਣੀ ਨੀਦਰਲੈਂਡ ਤੋ ਹੋਈ ਸੀ,  ਜਿਸਨੂੰ ਹੁਣ ਬੈਲਜੀਅਮ ਕਿਹਾ ਜਾਦਾਂ ਹੈ।


  • ਹਾਈਡਲਬਰਗ ਕੈਟੀਕੀਜ਼ਮ:
    ਹਾਇਡਲਬਰਗ ਕੈਟੀਕੀਜ਼ਮ, ਸਾਡੇ ਸਿਧਾਂਤਕ ਮਾਪਦੰਡਾਂ ਦਾ ਦੂਜਾ, ਹਾਇਡਲਬਰਗ ਵਿੱਚ ਇਲੈਕਟਰ ਫਰੈਡਰਿਕ III ਦੀ ਬੇਨਤੀ 'ਤੇ ਲਿਖਿਆ ਗਿਆ ਸੀ, ਜੋ ਨੌਜਵਾਨਾਂ ਨੂੰ ਹਿਦਾਇਤ ਦੇਣ ਅਤੇ ਪਾਦਰੀਆਂ ਅਤੇ ਅਧਿਆਪਕਾਂ ਨੂੰ ਮਾਰਗਦਰਸ਼ਨ ਕਰਨ ਲਈ ਸੀ।

  • ਡਾਰਟ ਦੇ ਸਿਧਾਂਤ:
    ਸਾਡੇ ਸਿਧਾਂਤਕ ਮਾਪਦੰਡਾਂ ਵਿੱਚੋਂ ਤੀਸਰਾ ਆਰਮੀਨੀਅਨਵਾਦ ਦੇ ਉਭਾਰ ਅਤੇ ਫੈਲਣ ਕਾਰਨ ਸੁਧਾਰ ਕੀਤੇ ਚਰਚਾਂ ਵਿੱਚ ਵੱਡੀ ਉਥਲ-ਪੁਥਲ ਦੇ ਮੱਦੇਨਜ਼ਰ, ਕੈਨਨਜ਼ ਆਫ਼ ਡਾਰਟ ਹੈ, ਜਿਸ ਨੂੰ ਰੀਮੋਨਸਟ੍ਰੈਂਟਸ ਦੇ ਵਿਰੁੱਧ ਪੰਜ ਲੇਖ ਵੀ ਕਿਹਾ ਜਾਂਦਾ ਹੈ।


Share by: